ਬੀਨਸ ਦੀਆਂ ਫਲੀਆਂ ਨੂੰ ਕਈ ਥਾਵਾਂ 'ਤੇ ਬਾਕਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਸੀਂ ਇਸ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ। ਜਿਵੇਂ ਕਿ ਸਬਜ਼ੀ ਬਣਾਉਣ 'ਚ, ਸਲਾਦ ਬਣਾਉਣਾ ਅਤੇ ਕਈ ਤਰ੍ਹਾਂ ਦੇ ਖਾਣਿਆਂ 'ਚ ਵੀ ਕਰ ਸਕਦੇ ਹਾਂ। ਇਸ 'ਚ ਫਾਈਬਰ, ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਫੋਲੇਟਸ, ਪੋਸ਼ਟਿਕ, ਵਿਟਾਮਿਨ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਬੀਨਸ 'ਚ ਕੋਲੇਸਟ੍ਰਾਲ ਅਤੇ ਜ਼ਿਆਦਾ ਫੈਟ ਨਹੀਂ ਹੁੰਦਾ। ਇਸ 'ਚ ਵਧੇਰੇ ਮਾਤਰਾ 'ਚ ਕਾਪਰ, ਪੋਟਾਸ਼ੀਅਮ, ਵਿਟਾਮਿਨ ਬੀ, ਥਾਈਮੀਨ, ਮੈਲਨੀਸ਼ੀਅਮ, ਜਿੰਕ, ਸੇਲੀਨਿਯਮ ਅਤੇ ਵਿਟਾਮਿਨ ਕੇ ਦੀ ਚੰਗੀ ਮਾਤਰਾ ਹੁੰਦੀ ਹੈ। ਹਫਤੇ 'ਚ ਦੋ ਵਾਰ ਇਨ੍ਹਾਂ ਬੀਨਸ ਦੀਆਂ ਫਲੀਆਂ ਨੂੰ ਖਾਣ ਨਾਲ ਸਰੀਰ 'ਚ ਪੋਸ਼ਣ ਸਬੰਧੀ ਕਈ ਜਰੂਰਤਾਂ ਪੂਰੀਆਂ ਹੁੰਦੀਆਂ ਹਨ।
ਬੀਨਸ ਦੀਆਂ ਫਲੀਆਂ ਖਾਣ ਨਾਲ ਚਮੜੀ ਮੁਲਾਇਮ ਅਤੇ ਜਵਾਨ ਵੀ ਰਹਿੰਦੀ ਹੈ।
ਬੀਨਸ ਦੀਆਂ ਫਲੀਆਂ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਫਾਈਬਰ ਚਮੜੀ ਦੇ ਲਈ ਤਾਂ ਫਾਇਦੇਮੰਦ ਤਾਂ ਹੈ ਹੀ ਨਾਲ ਹੀ ਇਹ ਪਾਚਨ ਸ਼ਕਤੀ 'ਚ ਵੀ ਵਾਧਾ ਕਰਦੀ ਹੈ। ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੌਜ਼ਾਨਾ ਬੀਨਸ ਦੀਆਂ ਫਲੀਆਂ ਖਾਣੀਆਂ ਚਾਹੀਦਾ ਹੈ।
2. ਬੀਨਸ ਦੀਆਂ ਫਲੀਆਂ 'ਚ ਫਾਇਟੋ ਪੌਸ਼ਟਿਕ ਪਾਏ ਜਾਂਦੇ ਹਨ। ਜੋ ਕਿ ਔਰਤਾਂ ਨੂੰ ਬ੍ਰੈਸਟ ਕੈਂਸਰ ਤੋਂ ਬਚਾਉਂਦੀਆਂ ਹਨ। ਇਸ ਦੇ ਨਾਲ ਹੀ ਉਹ ਕੈਲੋਸਟ੍ਰਾਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
3. ਬੀਨਸ ਦੀਆਂ ਫਲੀਆਂ 'ਚ ਆਇਰਨ, ਕਾਪਰ, ਮੈਗਨੀਜ਼ ਵਰਗੇ ਮਿਨਰਲਜ਼ ਪਾਏ ਜਾਂਦੇ ਹਨ, ਜੋ ਬਲੱਡ ਪ੍ਰੋਡਕਸ਼ਨ 'ਚ ਮਦਦ ਕਰਦੇ ਹਨ। ਇਸ 'ਚ ਮੌਜੂਦ ਪੌਟਾਸ਼ੀਅਮ ਵੀ ਚੰਗੀ ਸਿਹਤ ਲਈ ਜਰੂਰੀ ਹਨ।
4. ਬੀਨਸ ਪ੍ਰੋਟੀਨ ਦਾ ਇੱਕ ਚੰਗਾ ਸ੍ਰੋਤ ਹੈ। ਬੀਨਸ ਦੀਆਂ ਫਲੀਆਂ ਦੀ ਵਰਤੋਂ ਨਾਲ ਜਲਦੀ ਭੁੱਖ ਨਹੀਂ ਲੱਗਦੀ ਅਤੇ ਤਾਕਤ ਲੈਵਲ ਵੀ ਬਣਿਆ ਰਹਿੰਦਾ ਹੈ।
5. ਗਰਭ ਅਵਸਥਾ 'ਚ ਬੀਨਸ ਦੀਆਂ ਫਲੀਆਂ ਖਾਣੇ ਬਹੁਤ ਫਾਇਦੇਮੰਦ ਹਨ। ਇਸ 'ਚ ਮੌਜੂਦ ਤੱਤ ਮਾਂ ਦੇ ਨਾਲ ਬੱਚੇ ਦੇ ਵਿਕਾਸ ਲਈ ਵੀ ਬਹੁਤ ਜਰੂਰੀ ਹੈ।
ਇੰਝ ਬਣਾਓ ਕੱਚੇ ਅੰਬ ਦੀ ਚਟਨੀ
NEXT STORY